ਸਾਈਮਨ ਕਮਿਸ਼ਨ ਵਿਰੋਧ
ਢੁੱਡੀਕੇ (ਮੋਗਾ) ਵਿੱਚ ਜਨਮੇ ਲਾਲਾ ਜੀ ਨੇ 30 ਅਕਤੂਬਰ 1928 ਨੂੰ ਲਾਹੌਰ ਵਿੱਚ ਸਾਈਮਨ ਕਮਿਸ਼ਨ ਵਿਰੁੱਧ ਵਿਸ਼ਾਲ ਜਲੂਸ ਕੱਢਿਆ। ਸੁਪਰਡੈਂਟ ਸਕਾਟ ਵੱਲੋਂ ਕੀਤੇ ਲਾਠੀਚਾਰਜ ਵਿੱਚ ਗੰਭੀਰ ਜ਼ਖ਼ਮੀ ਹੋਣ ਮਗਰੋਂ 17 ਨਵੰਬਰ 1928 ਨੂੰ ਸ਼ਹੀਦ ਹੋ ਗਏ। ਉਹਨਾਂ ਦੇ ਇਤਿਹਾਸਕ ਬੋਲ ਸਨ: 'ਮੇਰੇ ਸਰੀਰ 'ਤੇ ਵੱਜੀ ਹਰ ਲਾਠੀ ਬ੍ਰਿਟਿਸ਼ ਸਾਮਰਾਜ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗੀ'।
