ਸ਼ਹਾਦਤ ਦਾ ਸਾਕਾ
1757 ਈ. ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖ਼ਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ, ਤਾਂ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਤੋਂ 18 ਸੇਰ ਦਾ ਖੰਡਾ ਖੜਕਾ ਕੇ ਚਾਲੇ ਪਾਏ। ਗੋਹਲਵਾੜ ਨੇੜੇ ਘਮਸਾਨ ਦੀ ਲੜਾਈ ਵਿੱਚ ਸੀਸ ਜ਼ਖ਼ਮੀ ਹੋਣ ਦੇ ਬਾਵਜੂਦ ਆਪ ਜੀ ਨੇ ਪਰਕਰਮਾਂ ਵਿੱਚ ਪਹੁੰਚ ਕੇ ਸ਼ਹੀਦੀ ਪ੍ਰਾਪਤ ਕੀਤੀ।
